ਅੱਖੀਆਂ ਦਾ ‘ਲਾਜ ਕਰੋ ਮੇਰੇ ਰਾਮ।

Move

Woke up wasted and had no tea, as milk had decided to split such that I could have none. Then the day sprouted young. Hummed a dozen tunes, played Ukulele a little, packed a few more bags of garbage. Sadia had sent great food, thank you. Listened to Pills’s last podcast which I missed earlier, and read a few more pages of ‘Difference and Repetition’. Wrote in three spurs. Remembered beautiful people. Coll cool! Here’s some then.

ਅਗਲੀ ਵਾਰ ਅੰਝ ਮਿਲਸੋ ਤਾਂ ਮੈਂ ਜਾਣ-ਬੁੱਝ ਕੇ ਆਪਣਾ ਪੈਰ ਏਨ੍ਹਾਂ ਦੇ ਪੈਰ ਹੇਠਾਂ ਦੇ ਕੇ ਰੌਲ਼ਾ ਪਾ ਲੈਣਾ ਏ। Lynn ਹੱਥ-ਖੋਹੀ ਬਹੂੰ ਕਰਦੀ ਏ। ਆਵੰਦੀ ਨੂੰ ਵੇਖ ਕੇ ਆਪ ਹੀ ਪਿੱਛੇ ਹਟ ਜਾਓ ਤਾਂ ਭਲ਼ਾ, ਨਹੀਂ ਤਾਂ ਉੱਪਰੋਂ ਵੀ ਲੰਘ ਸਕਦੀ ਏ। ਇਹ ਸਕੀਮ ਚੰਗੀ ਏ। ਮੈਂ ਕਿਸੇ ਚ ਜਾ ਵੱਜਾਂ ਤਾਂ ਉਹ ਮੈਂ-‘ਤੇ ਤਰਸ ਖਾ ਪੁੱਛਣ ਬਹਿ ਜਾਂਦੇ ਨ, ਕਿ ਸੱਟ ਤਾਂ ਨਹੀਂ ਲੱਗੀ? ਹੱਦ ਏ ਬੇਕਦਰੀ ਦੀ। ਹੋ ਵੀ ਸਕਦਾ ਏ ਕੋਈ ਥੋੜ੍ਹੀ-ਮਤੀ ਲੱਗ ਗਈ ਹੋਵੇ, ਪਰ ਭਾਵਨਾ ਤਾਂ ਸਮਝਨੀ ਚਾਹੀਦੀ ਏ। ਬੰਦਾ ‘ਕੱਲਾ ਕਿੰਨੀਆਂ ਕੁ ਸੱਟਾਂ ਲਵਾਈ ਜਾਵੇ, ਜੇ ਕੋਈ ਗੱਲ ਅੱਗੇ ਹੀ ਨਾ ਵਧਾਏ ਤਾਂ। ਇਕ ਦਿਨ ਕਿਸੇ ਬਹੁੰ ਸੁਣੱਖੀ ਬੀਬੀ ਨੇ ਜਦੋਂ ਕਾਰ ਮੇਰੇ ਪੈਰ ‘ਤੇ ਚਾੜ੍ਹ ਦਿੱਤੀ, ਤਾਂ ਮੈਂ ਕਾਯਦੇ ਨਾਲ਼ ਡਿੱਗ ਪਿਆ। ਉਹ ਚਲੀ ਗਈ। ਫਿਰ ਮੈਂ ਵੀ ਉੱਠਿਆ ਤੇ ਚਲਿਆ ਗਿਆ। ਏਨ੍ਹਾਂ ਨੂੰ ਲੌੜ ਨਹੀਂ ਤਾਂ ਅਸੀਂ ਕਿਹੜੇ ਥੁੜੇ ਹਾਂ, ਹੋਰ ਕੇਹੇ ਚੰਗੀ ਥਾਂ ਡਿੱਗਾਂਗੇ। ਤੇ ਐਸੀ ਚੰਗੀ ਥਾਂ ਦੀ ਸੋਝੀ ਮੈਨੂੰ ਹੋ ਗਈ ਸੀ। ਮੈਂ ਆਪਣਾ ਇਕ ਪੈਰ ਐਨ ਰਸਤੇ ਚ ਰੱਖ ਦੇਣਾ ਏ ਤੇ ਆਪ ਲੁਕ ਬੈਠਣਾ ਏ। ਏਹ ਤੁਰਦੀ ਹੇਠਾਂ ਨਹੀਂ ਵੇਖਦੀ। ਜਦੋਂ ਪੈਰ ‘ਤੇ ਚੜ੍ਹ ਗਈ ਤਾਂ ਮੈਂ ਰੋਵੰਦਾ ਝਾੜੀਆਂ ਓਹਲਿਓਂ ਨਿਕਲ ਆਵਾਂਗਾ। ਸਾਡੀ ਰਸੋਈ ਚ ਝਾੜੀਆਂ ਨਹੀਂ। ਝਾੜੀਆਂ ਤਾਂ ਕਿ-ਥਾਂ ਵੀ ਉਗਾਈਆਂ ਜਾ ਸਕਦੀਆਂ ਨ,ਪਰ ਮੇਰੀ ਵੀ ਤਾਂ ਕੋਈ ਸੀਮਾ ਵੈ। ਮੇਰਾ ਪੈਰ ਮਿਧਣ ਲਈ ਆਖਿ਼ਰ ਪੈਰ ਤਾਂ Lynn ਨੂੰ ਪੁੱਟਣਾ ਹੀ ਪੈਣਾ ਏ। ਜੇ ਡਿਗਣ ਲੱਗੀ ਤਾਂ ਮੈਂ ਸਾਂਭ ਲੈਵਾਂਗਾ। ਹੁਣ ਮੈਂ ਆਪਣਾ ਪੈਰ ਆਪ ਹੀ ਮਿੱਧੀ ਜਾਵਾਂ ਤਾਂ ਕਿਯਾ ਲੇਨਾ ਐਸੀ ਦੁਨੀਆਂ ਤੋਂ? ਪਰ ਮੈਂ-ਤੋਂ “don’t go yet ਤੋਂ ਵੱਧ ਨਾ ਕੁਝ ਆਖ ਹੋਇਆ ਤੇ ਨਾ ਹੀ ਝਾੜੀਆਂ ਉਗਾਵਣੇ ਦਾ ਸਮਾਂ ਵੀ ਹੈ ਸਾ

ਹੋ-ਨਾ!

ਹੂ-ਆ!

ਹੋ-ਤਾ!

ਹੋ-ਗਾ!

ਹੋ-ਹੋ!

‘ਹੋਣਾ’- ਹੋਂਦਾ ਪਤਾ ਨਹੀਂ ਕਿਸ ਲੋੜੋਂ ਏ, ਪਰ ਸੁਹਣਾ ਹੋਂਦਾ ਏ। ਖਵਰੇ ਲੋੜਾਂ ‘ਹੋਣ’ ਤੋਂ ਬਆਦ ਹੋ ਜਾਂਦੀਆਂ ਨ, ਪਰ ਪਹਿਲਾਂ for whatever reason, ਹੋਨਾ-ਹੋਤਾ-ਹੈ। ਏਸ ਪਹਿਲੇ ਹੋਨੇ ਚ ਮੇਰੇ ਵਰਗੇ ਬਾਅਦ ਵਿਚ ਹੋਏ ਦੀ ਕੋਈ ਰਾਏ ਨਹੀਂ ਹੋਂਦੀ। ਇਸ ਨਾਲ਼ ਮੇਰੇ ਕਰਨ ਵਾਲ਼ੇ ਕੰਮ ਘੱਟ ਹੋ ਜਾਵੰਦੇ ਨ। ਮੈਂ ਝਾੜੀਆਂ ਦੇ ਉੱਗਣ ਦੀ ਉਮੀਦ, ਤੇ ਉਡੀਕ ਹੀ ਕਰ ਸਕਦਾ ਵਾਂ। ਬਾਹਰ ਨਾ ਉਗਸਨ, ਤਾਂ ਮੇਰੇ ਸਿਰ ਚ ਉਗ ਜਾਸਨ। ਪੇਖਨ ਕੇ ਚਾਈ ਕਉ ਸਭ ਥਾਂ ਥੇਹਾ ਥੀਸੇ। ਏਹ ਹੋਬਨ, ਤਾਂ ਹੋਸਾਂ। ਬੋਲਣ, ਤਾਂ ਗਾਸਾਂ। ਦੇਵਨ, ਮੂੰਹ ਚ ਬੁਰਕੀ ਪਾਸਾਂ। ਤਿਨਾ ਕਾ ਹੱਥ ਲਗਸੀ, ਮੈਂ ਸਿਰ ਚ ਬਾਗ਼ ਲਵਾ’ਸਾਂ।

ਅੱਖੀਆਂ ਦਾ ‘ਲਾਜ ਕਰੋ ਮੇਰੇ ਰਾਮ।

Copyrights reserved@mrityunjayawasthy 2024

Previous
Previous

ਏ-ਹਾ!

Next
Next

You can just stare at my nose, if you can.