ਏ-ਹਾ!

40 minutes drive to Alton is a beautiful home. There’s always a drizzle. As much I hate the famous gallery there, the country road ever rising and falling, is magical. Ok. I will shut-up and continue-

ਦਿਮਾਗ ਹਿੱਲ ਜਾਵੇ ਤਾਂ ਦਿਲ ਤੁਨਕੇ ਮਾਰਨੋਂ ਨਹੀਂ ਹਟਦਾ। ਇਹ ਗੱਲ ਪੁੱਠੀ ਵੀ ਠੀਕ ਏ। ਪਤਾ ਨਹੀਂ ਪਹਿਲਾਂ ਕਿਸ ਨੂੰ ਪੈਂਦਾ ਏ, ਦਿਲ ਨੂੰ ਜਾਂ ਦਿਮਾਗ ਨੂੰ। ਪਰ ਤੁਨਕਾ ਪੈਂਦਾ ਏ ਤਾਂ ਦੋਹਾਂ ਨੂੰ ਪਤਾ ਲਗਦਾ ਏ ਤੇ ਏਹ ਇਕ-ਦੂਜੇ ਦਾ ਨਾਓਂ ਵੀ ਲਾਈ ਜਾਂਦੇ ਨ ਤੇ ਇਕ-ਦੂਜੇ ਦੀ ਸੁੱਖ ਵੀ ਪੁੱਛੀ ਜਾਂਦੇ ਨ। ਐਪਰ ਸਭ ਕਾਰਸਤਾਨੀ ਬਿੱਲੀਆਂ ਦੀ ਏ। ਇਹ ਬਿੱਲੀਆਂ ਦੋ ਆਪਸ ਚ ਲੜਦੇ ਬਾਂਦਰਾਂ ਦਾ ਫ਼ੈਸਲਾ ਕਰਵਾਉਣ ਆਇਆਂ ਨ। ਇਹ ਬਿੱਲੀਆਂ ਓਸ ਬਿੱਲੀ ਦਾ ਸੂਆ ਨ, ਜੋ ਅਜੇ Schrödinger ਦੀ ਅਲਮਾਰੀ ਚ ਬੰਦ ਏ। ਅੱਧੀ ਜਿਵੰਤ, ਅੱਧੀ ਮੋਈ। ਇਹ ਗੱਲ ਅਲਮਾਰੀ ਖੋਲ੍ਹਣ ਤੋਂ ਬਆਦ ਦੀ ਏ ਜਦੋਂ, ਜਾਂ ਤਾਂ ਬਿੱਲੀ ਮੋਈ ਸੀ, ਜਾਂ ਜਿਉਂਦੀ ਸੀ। ਜੇ ਅੱਾਖੋ ਇਕ ਗੱਲ ਦੱਸ? ਜੇ ਜਿਉਂਦੀ ਸੀ ਤਾਂ ਕੀ ਹੋਇਆ, ਤੇ ਜੇ ਮਰੀ ਸੀ ਤਾਂ ਤੂੰ ਕੀ ਕੀਤਾ? ਗੱਲ ਅੰਝ ਏ, ਕਿ Schrödinger ਦਾ paradox ਕਦਿ ਮੁੱਕਿਆ ਹੀ ਨਹੀਂ ਸਾ। ਇਕੱਲਾ Hegel ਏ ਜਿਸ ਕੋਲ਼ ਠੀਕ ਹੱਲ ਹੋ ਸਕਦਾ ਏ ਪਰ ਖਵਰੇ ਓਸ-ਦਾ ਪਾਗਲਪਨ, ਤੇ ਨਾ-ਪੜ੍ਹ ਸਕਣ-ਯੋਗ ਨੁਸਖਾ ਅਜੇ ਮੇਰੀ ਰੇਂਜ ਤੋਂ ਬਾਹਰ ਦੀ ਗੱਲ ਏ। ਮੈਂ ਤਾਂ ਲੋਰੀ ਨਾਲ਼ ਨਿਆਣਾ ਸੁਆਲ਼ ਦੇਂਦਾ ਵਾਂ। Hegel ਅਕਾਵਾਂ ਤਾਂ ਹੈ ਹੀ, ਕੱਬਾ ਗਵਯੀਆ ਵੀ ਹੈ ਵੇ। ਮੈਂ ਸ਼ਰਤ ਲਾਵੰਦਾਂ, ਓਸ ਤੋਂ ਕੋਈ ਨਿਆਣਾ ਨਹੀਂ ਸੁਆਲ਼ ਹੋਂਦਾ। ਅਜੇ ਰਹਿਣ ਦਿਓ। Hegel ਦੀ ਨਾ-ਖਾੱਧੀ-ਜਾਣ-ਯੋਗ ਪੁੜੀ ਨੂੰ ਰਹਿਣ ਦੇਵੀਏ ਤਾਂ ਮਸਹਲਾ ਬਿੱਲੀਆਂ ਦਾ ਹੀ ਏ। ਮੈਂ ਅਕਸਰ ਸੋਚਦਾ ਵਾਂ, ਕਿ ਜੀਵ ਬਣਾ ਕੇ ਉਸ ਨੂੰ ਅਲਮਾਰੀ ਦੇ ਅੰਦਰ ਧਰ ਦੇਣਾ ਕਿੱਥੋਂ ਦਾ ਚੱਜ ਏ? ਜਾਂ ਇਹ ਕੋਈ ਭੇਦ ਵੈ ਸੂਝ ਦਾ? ਕੋਈ ਇਕ ਟੋੱਟਾ ਵੈ ਕਿਸੇ ਹੋਰ ਸ਼ੈਅ ਦਾ, ਜਿਹ-ਨੂੰ ਮੈਂ ਪੂਰਾ-ਸਾਬਿਤ ਸਮਝ ਬੈਠਾ ਵਾਂ? ਇਹ ਕੋਈ ਪੋੱਚਾ ਵੀ ਤਾਂ ਹੋ ਸਕਦਾ ਏ, ਤੇ ਮੈਂ ਏਸ ਕੋਲ਼ੋਂ ਚਮਚੇ ਦਾ ਕੰਮ ਲੈਂਦਾ ਹੋਵਾਂ? ਇਹ ਜੋ ਵੀ ਹੈ ਵੇ, ਮੈਂ ਸਾਲ਼ਾ ਏਸ ਦੇ ਅੰਦਰ ਕਿਉਂ ਵਾਂ, ਬਾਹਰ ਕਿਉਂ ਨਹੀਂ? ਇਸ ਅੰਦਰ-ਬਾਹਰ ਦੀ ਲੋੜ੍ਹ ਕੀ ਸੀ? ਜਾਂ ਇਹ ਪੋੱਚਾ ਮੈਨੂੰ ਕਿਸੇ ਖ਼ਾਸ ਕਿਸਮ ਦੇ ਤਰਕ ਨਾਲ਼ ਉੱਲੂ ਬਣਾ ਰਿਹਾ ਏ? ਉਹ ਤਰਕ ਜਿਦ੍ਹੇ ਨਾਲ਼ ਮੈਂ ਡਮਾਕ ਸਾਫ਼ ਕਰਨਾ ਹੋਂਦਾ ਏ ਪਰ, ਓਸ-ਨੂੰ ਚਮਚਾ ਸਮਝ ਮੈਂ ਓਸ-ਦੇ ਨਾਲ਼ ਰੋੱਟੀ ਖਾ ਰਿਹਾ ਹੋਵਾਂ? ਏਸ ਬੰਦ ਅਲਮਾਰੀ ਅੰਦਰੋਂ ਏਸ ਅਲਮਾਰੀ ਬਾਰੇ ਕੁਝ ਵੀ ਕਹਿਣਾ ਫਜ਼ੂਲ ਏ। ਏਸ ਲਈ ਮੈਂ ਮਨ ਬਣਾਇਆ ਏ ਕਿ ਮੈਂ ਏਸ paradox ਦੀਆਂ ਸੁਝਾਈਆਂ ਸਾਰੀਆਂ possible-outputs ਚੈਕ ਕਰਨੀਆਂ ਨ। ਪਰ ਮੇਰਾ ਅਜਿਹਾ ਕੁਝ ਵੀ ਕਰਨ ਦਾ ਮੰਤਕ ਨਾ ਫ਼ਲਸਫ਼ਾ ਏ, ਤੇ ਨਾ ਅਧਿਆਤਮ। ਮੈਂ ਲਿਖਦਾ ਵਾਂ। ਇਹ ਕੋਈ ਆਪ-ਥਾਪਿਆ ਕੰਮ ਹੋਂਦਾ ਏ। ਏਸ ਚ ਪਿੰਡਾ ਲਗਦਾ ਏ। ਪਿੰਡੇ ਚ ਦਿਮਾਗ ਹੋਂਦਾ ਏ, ਹੱਥ-ਪੈਰ ਹੋਂਦੇ ਨ, ਪੂਰਾ ਟੱਬਰ ਹੋਂਦਾ ਏ ਕੇ! ਫਿਰ ਇਹ ਕੁਝ ਕਰਦਾ ਏ, ਤੇ ਕੁਝ ਕਰਨ ਨਾਲ਼ ਕੁਝ ਨਾ ਕੁਝ ਤਾਂ ਹੋਂਦਾ ਏ। ਕੁਝ ਨਾ ਹੋਣਾ ਵੀ ਕੁਝ ਤਾਂ ਹੋਂਦਾ ਹੀ ਏ। ਅੰਝ ਕੁਝ-ਕੁਝ ਕਰਦਿਆਂ ਹੋਰ ਕਈ ਕੁਝ ਕਰਦੇ ਲੋਕ ਮਿਲਦੇ ਨ। Eਨ੍ਹਾਂ ਚੋਂ ਕੋਈ ਕੁਝ ਕਰਦਾ ਏ ਤੇ ਕੋਈ ਕੁਝ। ਕੁਝ-ਕੁਝ ਜੋ ਕਰਦੇ ਨੇ ਉਹ, ਕੁਝ-ਕੁਝ ਨੂੰ ਚੰਗਾ ਲਗਦਾ ਏ। ਏਸ ਚੰਗੇ ਕਰਦੇ ਕੁਝ ਲੋੱਕਾਂ ਚ ਕੁਝ ਅਜਿਹੇ ਲੋਕ ਹੋਂਦੇ ਨ, ਜੋ ਕੁਝ ਸੁਹਣੇ ਵੀ ਹੋਂਦੇ ਨੇ। ਕਈ ਵਾਰ ਏਨ੍ਹਾਂ ਨੂੰ ਕੁਝ ਚੰਗਾ ਕਰਨ ਦੀ ਲੋੜ੍ਹ ਵੀ ਨਹੀਂ ਹੋਂਦੀ, ਬਸ ਸੁਹਣੇ ਹੋਂਦੇ ਨ। ਇਹ ਜਾਨਣਾ ਅਸੰਭਵ ਏ ਕਿ ਜੋ ਇਹ ਕਰਦੇ ਨੇ ਉਹ ਚੰਗਾ ਏ ਜਾਂ ਮਾੜਾ, ਕਿੳਂਕਿ ਸੁਹਣੇ ਹੋਣ ਦਾ ਪ੍ਰਤਾਪ ਹੋਂਦਾ, aura ਹੋਂਦਾ। ਸਿਰਾਂ ਚ ਰਹਿੰਦੇ ਲੋੱਕਾਂ ਨੂੰ ਇਹ unfair competition ਰਤਾ ਵੀ ਚੰਗਾ ਨਹੀਂ ਲਗਦਾ। ਮਨ ਦੀਆਂ ਅੱਖਾਂ ਬੜੀ ਹਾਸੋ-ਹਿਣੀ ਗੱਲ ਏ। ਸਾਲ਼ੇ ਮਨ ਕੋਲ਼ ਅੱਖਾਂ ਹੋਂਦੀਆਂ ਤਾਂ ਚਾਹੀਦਾ ਕੀ ਸੀ। ਜੋ ਵੀ ਸੁਹਣਾ ਵੇੱਖੋ, ਆੱਖੋ ਮੇਰੇ ਮਨ ਦੀ ਅੱਖ ਏ। ਮਤਲਬ ਪਿੰਡਾ ਤਾਂ ਕੁਝ ਹੈ ਹੀ ਨਹੀਂ, ਬੱਸ ਤੌਲਣ ਵਾਲ਼ੀ ਨਿਗਾਹ ਹੀ ਸਭ ਕੁਝ ਏ। ਅੱਖਾਂ ਵੀ ਪਿੰਡੇ ਚ ਲੱਗੀਆਂ ਹੋਂਦੀਆਂ ਨੇ ਤੇ ਦਿਲ-ਓ-ਦਿਮਾਗ ਵੀ। ਏਨਾ drama ਕਾਸ ਤੋਂ? ਕਿਹੜੀ ਕਿਸੇ ਨੇ ਭੈਣ ਦੀ ਗਾਲ਼ ਕੱਢ ਦਿੱਤੀ ਜੇ ਸੁਹਣੇ ਦਿਸਦੇ ਨੂੰ ਸੁਹਣਾ ਆਖ ਦਿੱਤਾ? ਦਿੱਸ ਨਾਲ਼ ਏਡਾ ਕੀ ਵੈਰ? ਜਾਂ ਰਿਸ਼ੀਵਰ ਦਾ ਦਿਲ ਡੋਲਦਾ ਏ, ਤੇ ਓਹ ਗ਼ਜ਼ਲਾਂ ਲਿਖਣ ਬਹਿ ਜਾਂਦੇ ਨੇ? ਫਿਕਰ ਨਾ ਕਰੋ ਰਿਸ਼ੀਵਰ, ਤੁਸੀਂ ਵੀ ਮੱਛੀ ਦੇ ਪਿੰਡੇ ‘ਤੇ ਹੀ ਉੱਗੇ ਸਓ। ਬਾੱਕੀ ਜੋ ਸੋਚਣਾ ਏ ਸੋੱਚੀ ਜਾਓ, ਕੋਈ ਰੋਕ-ਟੋਕ ਨਹੀਂ।

ਦਿਸਦੇ ਦੀ ਨਿਰੋਲ਼ ਸਿਫ਼ਤ ਕਰ, ਮੈਂ ਹੁਣ ਦਿਸਦੇ ‘ਤੇ ਵਾਪਿਸ ਆਵੰਦਾਂ। ਇਹ ਕਦਿ ਭਲਿ਼ਆਂ ਲੋੱਕਾ ਨਾਲ਼ ਲੱਗਿਆ ਹੋਂਦਾ ਏ, ਕਦਿ ਨੁਕਸਾਨ ਕਰਨ ਵਾਲਿ਼ਆਂ ਦੇ ਨਾਲ਼। ਬਹੁਤੀ ਵਾਰੀ ਏਹ-ਜੇ-ਹੇ ਲੋੱਕਾਂ ਨਾਲ਼, ਜੋ fluid ਹੋਂਦੇ ਨੇ। ਜਿਉਂਦੀ ਸ਼ੈਅ fluid ਹੀ ਹੋਂਦੀ ਏ, ਤਾਂ ਹੀ ਹੋਂਦੀ ਰਹਿੰਦੀ ਏ। ਵਹਿਨ ਚ ‘ਸੱਤਿ’ ਸਥਿਰ ਨਹੀਂ ਹੋਂਦਾ। ਉਮਰ ਮਿਲੀ ਏ ਤਾਂ ਸਥਿਰ ਸੱਚ ਦਾ ਖਹਿੜਾ ਛੱਡਣਾ ਪੈਣਾ ਏ, ਨਹੀਂ ਤਾਂ ਬਿੱਲੀਆਂ ਝਾਕ੍ਹਾ-ਆਨੀ ਦੇਵੰਦੀਆਂ ਰਹਿਨ-ਗੀਆਂ। ਹੋ ਸਕਦਾ ਏ ਗੱਲ ਇਹ ਹੋਵੇ, ਕਿ Schrödinger ਦੀਆਂ ਬਿੱਲੀਆਂ ਵਹਿਨ ਵੱਲ ਹੀ ਧਿਆਨ ਦਵਾਂਦੀਆ ਹੋਣ? ਅਬ-ਹੈ-ਅਬ-ਨਹੀਂ। ਜਭੀ-ਹੈ-ਤਭੀ-ਹੈ। ਅਭੀ-ਹੈ-ਅਭੀ ਨਹੀਂ। ਜਦ-ਸਾ-ਤਦ-ਸਾ। ਜੋ-ਹੈ-ਸੋ-ਹੈ। ਏਹਾ। ਤੇ ਇਹ…ਹਾ!

ਪੱਗ ਉਡਦੀ ਸ਼ੌਕੀਨਾ ਤੇਰੀ

ਲੋੱਕਾਂ ਭਾਣੇ ਮੋਰ ਉਡਿਆ

ਇਹ…ਹਾ!

Copyrights reserved@mrityunjayawasthy 2024

Previous
Previous

We we(A)re here

Next
Next

ਅੱਖੀਆਂ ਦਾ ‘ਲਾਜ ਕਰੋ ਮੇਰੇ ਰਾਮ।