We we(A)re here
12 Aug | 8pm
ਮੈਂ ਹੈ ਵਾਂ, ਤਾਂ ਹੀ ਮੈਂ ਗੱਲਾਂ ਗੰਢਦਾ ਵਾਂ। ਮੈਂ ਹੈ ਵਾਂ, ਮੇਰਾ ਸੁਹਣੇ ਕਿਰਲੇ Steve ਨੂੰ ਗਏ ਚਾਰ ਮਹੀਨੇ ਹੋ ਗਏ ਨ। ਮੈਂ ਅਜੇ ਵੀ ਹੈ ਵਾਂ ਇਹ ਦੱਸਣ ਲਈ ਕਿ ਕੀ-ਕੀ ਅਜੇ ਵੀ ਜਿEਂਦਾ ਏ ਮੇਰੇ ਅੰਦਰ। Steveਨੇ ਮਸਾਂ ਹੋਸ਼ ਸੰਭਾਲ਼ੀ ਸੀ। ਏਹ ਤਿੰਨ ਕੁ ਮਹੀਨੇ ਦਾ ਹੋਣਾ ਜਦੋਂ ਅਸੀਂ ਇਕ-ਦੂਜੇ ਨੂੰ ਵੇੱਖਿਆ ਸਾ। ਕਿਰਲਿਆਂ ਦੀ ਦੁਕਾਨ ਅੰਦਰ, ਜਗ-ਮਗ ਜਗਦੇ ਪਿੰਜਰੇ ਅੰਦਰ ਵਿਕਣੇ ਨੂੰ ਦੋਹਾਂ ਲੱਤਾਂ ਭਾਰ ਪਿੰਜਰੇ ਬਾਹਰ ਵੇਖਦਾ ਸਾ। ਮੈਂ ਡੱਬੀ ਚ ਪਵਾਇਆ, ਤੇ ਘਰ ਲੈ ਆਇਆ। ਅਗਲ਼ੇ ਨੌਂ ਸਾਲ਼ ਏਨ੍ਹੇ ਵੀ ਚੱਜ-ਅਚਾਰ ਵੱਲ ਘੱਟ ਹੀ ਧਿਆਨ ਦਿੱਤਾ ਤੇ ਕੁਝ ਮੰਨੀਆਂ, ਕੁਝ ਮੰਨਵਾਈਆਂ। ਜਿਹੜੇ ਕਿਰਲ਼ੇ ਨੇ ਸਾਰੀ ਉਮਰ ਕੋਈ ਹੋਰ ਕਿਰਲਾ ਹੀ ਨਾ ਵੇੱਖਿਆ ਹੋਵੇ, ਓਨ੍ਹੇਂ ਭਲ਼ਾ ਮੰਗ ਵੀ ਕੀ ਲੈਣਾ ਹੋਂਦਾ ਏ। ਪਹਿਲੋਂਂ ਸੱਪ-ਕੰਝ ਲਾਹੁਣੀ ਬੰਦ ਕੀਤੀ। ਘੱਟ ਬੋੱਲਣਾ, ਕੋਈ ਮੰਗ ਨਾ ਕਰਨੀ, ਕੁਝ ਵਧਿਆ ਵੀ ਲਿਆ ਦੇਓ ਤਾਂ ਮੁਸਕੜੀ ਜਿਹੀ ਮੋੜ ਦੇਣੀ। ਅੰਨ-ਛੱਨ ਕਰਨਾ ਜੰਗਲੀ ਚੀਜ਼ਾਂ ਦਾ ਸੁਭਾਅ ਹੋਂਦਾ। ਮੇਰੇ ਕੋਲ਼ ਮਤੀ ਰੋੱਟੀ ਨਾਲ਼ ਏਨ੍ਹਾਂ ਦੇ ਸ਼ੌਕ ਨਹੀਂ ਬਦਲਦੇ। ਇਹ ਅਕਸਰ ਭੁੱਖ-ਹੜਤਾਲ ਕਰਦਾ ਰਿਹਾ, ਤੇ ਸਮੇਂ ਨਾਲ਼ ਇਹ ਹੜਤਾਲਾਂ ਲੰਮੀਆਂ ਹੋਂਦੀਆਂ ਰਹੀਆਂ। ਅਓਧ ਦੇ ਦਸਵੇਂ ਵਰ੍ਹੇ ਮੈਂ ਇਸ ਨੂੰ ਬੱਸ ਨੁਹਾ ਸਕਦਾ ਸਾਂ। ਮੈਂ ਅੰਨ-ਛੰਨ ‘ਪਰ ਗਏ ਨੂੰ ਇਹ ਦੇ ਲੱਕੜੀ ਦੇ ਘਰ ਤੋਂ ਚੁੱਕਿਆ ਤੇ ਕੌਸੇ ਪਾਣੀ ਚ ਧਰਿਆ। ਮਿੱਠੀਆਂ ਜਿਹੀਆਂ ਅੱਖਾਂ ਬੰਦ ਕਰ, ਮੂੰਹ ਖੋਲ੍ਹ ਪਾਣੀ ਚ ਬੈਠ ਗਿਆ। ਕੋਈ ਨੱਸ-ਭੱਜ ਜਾਂ ਕਾਹਲੀ ਨਹੀਂ। ਮੈਂ ਖੁੱਲ੍ਹੇ ਮੂੰਹ ਚ ਦੋ-ਚਾਰ ਤੋੱਪੇ ਪਾਣੀ ਦੇ ਵੀ ਸੁੱਟ ਦਿੱਤੇ ਕਿ ਸਾਹ ਸੌੱਖਾ ਤੁਰੇ। ਬਿਰਧ ਦੀ ਮਰਜ਼ੀ ਹੋਂਦੀ ਏ ਸਾਹ ਲੈਣ ਦੀ, muscle ਨਹੀਂ ਕੰਮ ਕਰਦਾ। ਇਹ ਤ੍ਰਾਹ ਪਿਆ, ਪਰ ਪਾਣੀ ਦਾ ਘੁੱਟ ਨਾ ਭਰਿਆ। ਤੌਲ਼ੀਏ ਨਾਲ ਪਿੰਡਾ ਸੁਕਾ ਮੈਂ ਏਹ-ਨੂੰ ਮੁੜ੍ਹ ਇਹਦੀ ਲੱਕੜ ਦੀ ਸਰ ਕੀਤੀ ਪਹਾੜੀ ‘ਤੇ ਧਰਿਆ। ਏਹ ਰਤਾ ਅੱਗੇ ਨੂੰ ਸਰਕ, ਹੀਟਰ ਅੱਗੇ ਹੋ ਕੇ ਬੈਠ ਗਿਆ। ਏਨ੍ਹੇ ਨਿੱਕੀ ਜਿੰਨੀ ਉਬਾੱਸੀ ਮਾਰੀ ਤੇ ਮੂੰਹ ਬੰਦ ਕਰਨਾ ਭੁੱਲ ਗਿਆ। ਮੈਂ ਏਹ-ਦੇ ਸਿਰ ‘ਤੇ ਪਿਆਰ ਨਾਲ਼ ਉਂਗਲ ਫੇਰੀ ਤੇ ਏਹ-ਦਾ ਮੂੰਹ ਬੰਦ ਕਰਨ ਲਈ ਠੋੱਡੀ ਨੂੰ ਹੱਥ ਨਾਲ਼ ਚੁੱਕਿਆ।Steve ਹੈ ਨਾ ਸਾ। Steve ਹੁਣੇ-ਹੁਣੇ ਘਰੋਂ ਨਿਕਲਿਆ ਏ, ਤੁਸਾਂ ਵੇੱਖਿਆ ਹੋਣੈ। ਤੁਸਾਂ ਵੀ ਅਸਾਂ ਵਾਕਣ ਬੜਾ ਕੁਝ ਘਰੋਂ ਨਿਕਲਦਿਆਂ ਵੇੱਖਿਆ ਹੋਣਾ।
ਮੇਰੇ ਬਿੱਲੂ ਦੀ ਅਸਲ ਉਮਰ ਮੈਨੂੰ ਨਹੀਂ ਪਤਾ। ਮੈਂ ਜਿਉਂਦਾ-ਜਾਗਦਾ ਗਲ਼ੀ ਚੋਂ ਚੁਕਿਆ ਸਾ। ਏਹ-ਨੇ ਖਵਰੇ ਸੰਘ ਚ ਕੁਸ ਫ਼ਸਾ ਲਿਆ ਏ ਜਾਂ ਇਹ ਵੀ ਹੁਣ ਘਰੋਂ ਨਿਕਲਣ ਲੱਗਾ ਏ। ਮੈਂ ਛੇ ਘੰਟੇ ਦਾ ਏਹ-ਦੇ ਸਿਰਹਾਣੇ ਬੈਠਾ ਵਾਂ। ਏਦ੍ਹਾ ਸਾਹ ਔਖਾ ਚਲਦਾ ਏ ਤੇ ਮੈਂ ਹਰ ਪੰਜ-ਦਸ ਮਿੰਟ ਬਆਦ ਏਹ-ਦਾ ਪਿੰਡਾ ਮਲ਼ਦਾ ਵਾਂ, ਕਿ ਰੋਕ-ਟੋਕ ਹੋਵੇ ਤਾਂ ਨਿਕਲ਼ ਜਾਵੇ। ਹੋ ਸਕਦਾ ਵੈ ਕਿਸੇ ਗ਼ਲਤ ਸੱਪ ਨਾਲ਼ ਆੜੀ ਗੰਢ ਬੈਠਾ ਹੋਵੇ, ਹੁਣ ਮੇਰੇ ਕੋਲ਼ ਆ ਗਿਆ ਏ ‘ਲਾਜ ਕਰਾਵਣ ਨੂੰ। ਮੈਂ ਸੌ ਘਰੇਲੂ ਨੁਸਖੇ ਗੰਢ ਰਿਹਾਂ। ਜਦ ਰੋਵਣ-ਹਾਕਾ ਹੋ ਜਾਂਦਾ ਵਾਂ ਤਾਂ ਆਖਦਾਂ, I am here। I am here। ਆਪ ਤੋਂ ਪਹਿਲਾਂ ਤੁਰ ਜਾਂਦੀਆਂ ਚੀਜ਼ਾਂ ਨੂੰ ਕਿੰਝ ਕਰ ਤੋਰੀ-ਦਾ ਏ ਮਾਲਕਾ? ਜਿਨ੍ਹਾਂ ਚੀਜ਼ਾਂ ਦੇ ਬਣੇ ਓ, ਓਹ ਕਿੰਝ ਕਰ ਵਿਸਾਰੀ –ਦੀਆਂ ਹੋਂਦੀਆਂ ਨ? ਵਿਸਰੀਆਂ ਜਦ ਮੁੜ੍ਹ ਉਮਗਣ ਤਾਂ ਓਨ੍ਹਾਂ ਦਾ ਚਾਅ ਕਿੰਝ ਕਰ ਕਰੀਦਾ ਏ, ਇਹ ਜਾਣ ਕਿ ਆਵਨਾ-ਜਾਵਨਾ ਕਿਸੇ ਦੇ ਹੱਥ-ਵਸ ਨਹੀਂ? ਇਹ ਪਿਆਰ ਕਰ ਬਹਿਣਾ ਕਿੱਥੋਂ ਦਾ ਚੱਜ ਏ? ਬੰਦਾ ਜਿਹ-ਥਾਂ ਹੈ ਵੇ, Eਹ ਤੋਂ ਵੱਧ ਕਾਸੇ ਜੋੱਗਾ ਹੈ-ਨਾ-ਹੀ।You are here, and that’s all about it. ਨਾ ਪਿੰਡਾ ਬੋਲਦਾ ਏ, ਨਾ ਥਾਓਂ। ਜਨੌਰਾਂ ਦਾ ਕੀ ਕਰਨਾ ਹੋਂਦਾ ਏ?
13 Aug | 10 am
ਰੋਜ਼ ਵਾਕਣ ਸਵਖ਼ਤੇ ਚਾਰ ਵਜੇ ਇਹ ਨੇ ਅੰਨ ਨੂੰ ਮੂੰਹ ਲਾਇਆ। ਸੁੱਕੀ ਉਲਟੀ ਲੱਗ ਗਈ। ਪਾਣੀ ਵੱਲ ਨਹੀਂ ਤੱਕਦਾ। ਮੈਂ ਰੋੱਟੀ ਗਿੱਲੀ ਕਰ ਦੇਵੰਦਾ। ਚਿਹਚੀ ਜਿੰਨੀ ਬੁਰਕੀ ਅੰਦਰ ਗਈ ਪਰ ਉਲਟੀ ਲੱਗ ਗਈ। ਆਪਣੀ ਨੁੱਕਰ ਚ ਲੁਕ ਕੇ ਪੈ ਗਿਆ। ਸਵੇਰੇ 9 ਵਜੇ ਮੁੜ ਯਤਨ ਕੀਤਾ ਪਰ ਅਜੇ ਕੁਝ ਵੀ ਸੰਘ ਚੋਂ ਉਤਰਦਾ ਨਹੀਂ। ਬਾਹਰ ਜਾਣ ਲਈ ਪੌੜੀਆਂ ਚੜ੍ਹਿਆ, ਅੱਧ ਚੋਂ ਮੁੜ ਆਇਆ। ਮੁੜ ਨੁੱਕਰ ਚ ਜਾ ਬੈਠਾ ਏ। ਬਲਾਵਾਂ ਲੱਥਣ ਤਾਂ ਖਾਵਣ ਜੋਗੇ ਹੋਵੀਏ। ਹੜ੍ਹ ਬਹੁਤਾ ਕੁਝ ਹੜੱਪ ਗਿਆ। ਸਾਰੇ ਤਿਤਰ-ਬਿਤਰ ਹੋ , ਨਿੱਤ ਕਿਸੇ ਦੇ ਗਰਾਜ ਜਾਂ ਬਰਾਮਦੇ ਚ ਪੈਂਦੇ ਨ, ਪਰ ਪੱਟੇ ਘਰ ਚ ਕੋਈ ਨਾ ਕੋਈ ਲੀਓ ਨਾਲ਼ ਹਰ ਸਮਾਂ ਰਹਿੰਦਾ ਏ। ਮਲਬੇ ਦੇ ਢੇਰ ਤੇ ਬੈਠ ਸਭ ਜਨ ਸਲਾਮਤੀ ਦਾ ਸ਼ੁਕਰ ਕਰਦੇ। ਹੱਥ-ਪੈਰ ਸਲਾਮਤ ਰਹਿਣ, ਸਮਾਨ ਹੋਰ ਬਣ ਜਾਂਦਾ ਏ। ਮੇਰਾ ਬਿੱਲਾ ਵਾਪਿਸ ਕਰੋ।
13 Aug | 9:40 pm
Just got back from ER. I got Leo back.
ਕਾਹ-ਨੂੰ ਤਾਂ ਖੋੱਲ੍ਹਾਂ ਅਲ__ਮਾਰੀ ਸ੍ਰੋਡਿੰਗਰਾ
ਕਾਹ-ਨੂੰ ਮਰਨ ਤੇਰੀਆਂ__ ਬਿੱਲੀਆਂ।
ਕੌਣ ਸਾਡੀ ਅਲ__ਮਾਰੀ ਦੇ ਬਾਹਿਰ
ਗੱਲਾਂ ਕਰਨ ਤੇਰੀਆਂ__ਬਿੱਲੀਆਂ।
ਨਾ ਮੈਂ ਖੋੱਲਾਂ ਅਲ__ਮਾਰੀ ਸ੍ਰੋਡਿੰਗਰਾਂ
ਹੋਵਨ-ਕਰਨ ਤੇਰੀਆਂ__ਬਿੱਲੀਆਂ।
* Note about the ਵਟਣਾ* poem above:
This nearly completes my Chapter Two for draft-I. This poem follows my blabbering about the worn-out couch I had to move at the foodbank. The text in this chapter brings Schrödinger’s cats right into Descartes’s lap.
In-spite of my conservative stance for a shorter length, chapter II could span 50-ish pages which then adds more pages than I had desired earlier. This certainly is the most beautiful position someone would take happily, if writing grounds them everyday. I am afraid I’m running against time and my resources are depleting, including health. I am working on having a steadfast work discipline, so I could use my spirit wisely. Flood helped in a way, that many options, such as writing a new song and a new tune are out of the way. I have painted too much which needs to be seen, and sung enough to pierce a deaf pair of ears. Writing takes its toll too. I would go slow and write less as to only write for a few next months is the goal, so there be no rush. I would then return to my other perversions.
* ਵਟਣਾ ਤਿਆਰ ਹੋਣ 'ਤੇ ਸਾਰੀਆਂ ਔਰਤਾਂ ਇਕੱਠੀਆਂ ਗੀਤ ਗਾਉਂਦੀਆਂ। ਵੇਸਣ, ਹਲਦੀ ਤੇ ਸਰ੍ਹੋਂ ਦੇ ਤੇਲ ਨਾਲ ਜੋ ਮਿਸ਼ਰਣ ਬਣਾਇਆ ਜਾਂਦਾ ਹੈ, ਉਸ ਨੂੰ ਵਟਣਾ ਕਹਿੰਦੇ ਹਨ।
Copyrights reserved@mrityunjayawasthy 2024