manuscript available

Mrityunjay's manuscript

Hello there! After long- a sense of having something done, and done-with happily. First two chapters of the proposed book are- ready. Un-edited copy of these chapters, and chapters to come, as I write; will be made available soon with bit of a price tag. I intend to finish writing this book by spring, next year. Revision, editing, proof-reading etc. could take another six months for published version to come out.

Here is your opportunity to own the manuscript delivered to you in batches, as I write. Published book will possibly look and read differently, as I revise the text and my editor makes structural changes and sanitizes my otherwise vulgar writing- for a better reach. The manuscript will carry unedited and uncensored version. It will also carry a few pages from original drafts which were written in English, though they lended themselves quite differently in Punjabi. It will be a limited edition of 12 copies only. ਇੱਕੋ ਵਾਰੀ ਚ ਕਿਤਾਬ ਪੜ੍ਹਨੀ ਤੂੜ ਕੇ ਖਾਵਨ ਵਰਗਾ ਹੋਂਦਾ ਏ। You are invited inside the kitchen-We are running multiple courses here.

A new patron page is on the way. Apart from producing bat-shit in public domain via books, articles, YouTube content or whatever- A three-tier Patreon subscription would help me to produce something exclusive. Maybe new songs, audio-podcasts and video performances of songs patrons decide. This book would also be read in chapters in such podcasts- with someone who has read the manuscript, and is a friendly soul plus a guest Patron. You can sample a page pulled from Chapter-II of Draft-I, at the end of this write-up.

Let me work on the logistics for a week or so, to put up a decent page for the manuscript. In the meantime, save-up bitches and enjoy the early ride while I have my hard-on going for me. Send me a line (Contact Page) if it interests you(no pressure, no commitment).

ਕਾਹ-ਨੂੰ ਤਾਂ ਖੋੱਲ੍ਹਾਂ ਅਲ__ਮਾਰੀ ਸ੍ਰੋਡਿੰਗਰਾ

ਕਾਹ-ਨੂੰ ਮਰਨ ਤੇਰੀਆਂ__ ਬਿੱਲੀਆਂ।

ਕੌਣ ਸਾਡੀ ਅਲ__ਮਾਰੀ ਦੇ ਬਾਹਿਰ

ਗੱਲਾਂ ਕਰਨ ਤੇਰੀਆਂ__ਬਿੱਲੀਆਂ।

ਨਾ ਮੈਂ ਖੋੱਲਾਂ ਅਲ__ਮਾਰੀ ਸ੍ਰੋਡਿੰਗਰਾਂ

ਹੋਵਨ-ਕਰਨ ਤੇਰੀਆਂ__ਬਿੱਲੀਆਂ।

[Sample manuscript: Chapter II- Page 44-46| Copyrights reserved@mrityunjay]

ਮੈਂ ਰੋਜ਼ foodbank ਚ ਸਮੇਂ ਤੋਂ ਪੰਜ ਮਿੰਟ ਪਹਿਲਾਂ ਪੁੱਜਦਾ ਵਾਂ। ਆਪਣੇ ਲਈ ਇਕ ਕੱਪ ਬਿਨਾਂ ਦੁੱਧ ਵਾਲ਼ੀ coffe ਬਣਾਵੰਦਾਂ,  ਤੇ homeless, pointless ਜਾਂ ਸਿਰਫ਼ ਭੁੱਖੇ ਲੋੱਕਾਂ ਨਾਲ਼ ਬਹਿ ਕੇ ਪੀਵੰਦਾ ਵਾਂ। ਰਸੋਈ ਦੀ ਮਾਰ-ਕਾਟ ਚ ਛਾਲ਼ ਮਾਰਨ ਤੋਂ ਪਹਿਲਾਂ ਕਿਸੇ ਕੰਧ-ਕੋਲ਼ੇ ਦੇ ਓਹਲੇ ਲੁਕ ਕੇ ਫ਼ਰਸ਼਼ ਵੱਲ ਵੇਖਦਾ ਰਹਿੰਦਾਂ, ਕੁਝ ਨਹੀਂ ਕਹਿੰਦੇ ਲੋੱਕਾਂ ਦਾ ਰੌਲ਼ਾ ਸੁਣਦਾ coffe ਪੀਂਦਾ ਵਾਂ। Lynn ਰੋਜ਼ ਮੈਨੂੰ ਲੱਭ ਲੈਂਦੀ ਏ। ਖਵਰੇ ਮੈਂ ਰੋਜ਼ ਲੱਭੇ ਜਾਵਣ ਲਈ ਹੀ ਹੇ-ਥਾਂ ਆਵੰਦਾ ਵਾਂ, ਪਰ ਤਾਂ ਵੀ ਰੋਜ਼- ਫਿਰ ਗੁਆਚ ਜਾਵੰਦਾ ਵਾਂ। ਰੋਜ਼ ਹੋਨਾ ਪੈਂਦਾ ਏ। ਮੈਂ ਤੁਰ-ਅੰਤ ਕਿਸੇ ਨਾਲ਼ ਅੱਖਾਂ ਨਹੀਂ ਮਿਲਾਵੰਦਾ, ਯਾਨੀ ਕਿਸੇ ਨੂੰ ਵੀ ਪਛਾਨਣ ਤੋਂ ਮੁਕਰ ਜਾਵੰਦਾ ਵਾਂ। ਜਦ ਤੱਕ ਇਕ ਜਾਤਾ-ਪਛਾਤਾ ਸਾਇਆ ਰਸੋਈ ਜਾਂ ਦਫ਼ਤਰ ਚੋਂ ਨਹੀਂ ਨਿਕਲਦਾ। ਮੈਂ ਸਿਰ ਚੁੱਕ ਕੇ ਨਹੀਂ ਵੇਖਦਾ, ਅੱਖਾਂ ਦੀਆਂ ਕੰਨੀਆਂ ਥਾਣੀ ਵੀ ਨਹੀਂ। ਮੈਂ Lynn ਨੂੰ intuition ਨਾਲ਼ read ਕਰਦਾ ਵਾਂ। ਇਹ ਕੋਈ ਲੋਅ ਜਾਂ ਕੋਈ ਬੱਦਲ਼ੀ ਹੋਂਦੀ ਏ ਜਿਹੜੀ ਜਦੋਂ ਨਿਕਲਦੀ ਏ ਜਾਂ ਚੜ੍ਹਦੀ ਏ ਤਾਂ ਕਮਰੇ, ਤੇ ਓਸ ਕਮਰੇ ਅੰਦਰ ਮੌਜੂਦ ਸਾਰੇ ਲੋੱਕਾਂ ਦੇ ਰੰਗਾਂ ਚ ਕੋਈ ਫ਼ਰਕ ਦਿਸਦਾ ਏ। ਇਹ ਆਪ ਨਾ ਵੀ ਦਿਸੇ, ਤਾਂ ਹੋਰਾਂ ਅੰਦਰ ਵੀ ਦਿਸ ਜਾਂਦੀ ਏ। ਮੈਂ ਹੇ-ਥੇ Lynn ਚਾੜ੍ਹਣ ਹੀ ਆਵੰਦਾ ਵਾਂ। ਹੇ-ਥਾਂ ਇਹ ਸਭ ਲੋੱਕਾਂ ਲਈ ਰੋਜ਼ ਚੜ੍ਹਦੀ ਏ। ਮੈਨੂੰ ਜਾ ਕੇ ਚੜ੍ਹਵਾਣੀ ਪੈਂਦੀ ਏ।

ਅੱਜ ਜਦੋਂ ਏਹ ਬੱਦਲੀ ਮੇਰੇ ਵੱਲੇ ਆਈ ਤਾਂ ਮੈਂ ਜਾਣਿਆ ਏਹ ਆਪਣਾ ਖੱਬਾ ਪੈਰ ਭੰਵਾ ਕੇ ਰੱਖਦੀ ਏ। ਜਿਵੇਂ ਸੱਜਾ ਏਸ ਦੇ ਆਪਣੇ ਸਰੀਰ ਨਾਲ਼ ਹੀ ਲੱਗਿਆ ਹੋਵੇ, ਪਰ ਖੱਬਾਂ ਏਹ-ਨੇ ਕਿਸੇ ਹੋਰ ਦਾ ਚੋਰੀ ਚੁੱਕ ਕੇ ਆਪਣੇ ਲਾ ਲਿਆ ਹੋਵੇ, ਪਰ ਮੇਚ ਪੂਰਾ ਨਹੀਂ ਏ। ਮੇਰੀ ਪਸੰਦ ਦੀ ਬੱਦਲੀ ਮੇਰੇ ਨੇੜ੍ਹੇ ਆਣ ਕਿ ਰੁਕ ਜਾਂਦੀ ਏ, ਤੇ ਮੇਰੇ ਸਿਰ ਚੁੱਕ ਕੇ ਓਹ-ਦੇ ਵੱਲ ਵੇੱਖਣ ਦੀ ਉਡੀਕ ਕਰਦੀ ਏ। ਕੁਰਸੀ ਚ ਬੈਠਾ ਮੈਂ ਸਿਰ ਚੁੱਕ ਕੇ ਓਸ ਵੱਲ ਵੇਖਦਾ ਵਾਂ। ਮੇਰੇ ਸਿਰ ਦੇ ਐਨ ਉੱਪਰ Lynn ਚੜ੍ਹ ਆਈ ਏ। ਵਰ੍ਹੋ! ਅੰਝ-ਕਰ, ਸਰ-ਪਰ-ਚੜ੍ਹ-ਵਰ੍ਹ! ਬੱਦਲੀ ਹੇਠਾਂ ਉੱਤਰ ਆਈ ਤੇ ਪੈਰਾਂ ਭਾਰ ਮੇਰੇ ਅੱਗੇ ਬੈਠ ਗਈ। ਇੱਕ ਹੱਥ ਮੇਰੇ ਗੋੱਡੇ ‘ਤੇ ਧਰ ਆਸਰਾ ਲਿਆ ਤੇ ਹਾਲ਼ ਪੁੱਛਿਆ। ਮੇਰੀ ਲੱਤ ਦਾ ਤ੍ਰਾਹ ਨਿਕਲ ਗਿਆ ਤੇ ਓਹ-ਨੇ ‘ਸੰਪਰਕ-ਸੰਪਰਕ’ ਦਾ ਰੌਲ਼ਾ ਪਾ ਲਿਆ। ਕਮਰੇ ਚ ਪਹਿਲਾਂ ਹੀ ਬਹੁੰ ਰੌਲ਼ਾ ਸਾ, ਸੋ ਬਹੁਤਿਆਂ ਨੇ ਸੁਣਿਆ ਨਾ। ਮੈਂ ਅਪਣੇ ਪੈਰ ਨੂੰ ਆੱਖਿਆ ਕੇ ਕੰਬਦੀ ਲੱਤ ਨੂੰ ਚੰਗੀ ਤਰ੍ਹਾਂ ਜ਼ਮੀਨ ਚ ਗੱਡ ਕੇ ਰੱਖੇ। ਸਭ ਠੀਕ ਏ, ਐਵੈਂ ਮਕੌੜ ਏ ਕੋਈ।Lynn ਨੇ ਆਪਣਾ ਸਿਰ ਜਦੋਂ ਮੇਰੇ ਗੋੱਡਿਆਂ ਦੇ ਬਹੁੰ ਨੇੜ੍ਹੇ ਲੈ ਆਵੰਦਾ ਤਾਂ ਮੈਂ ਸਮਝ ਗਿਆ ਕੇ ਸਿਰ ਨਾਲ਼ ਸਿਰ ਜੋੜ ਕੇ’ ਕਰਨ ਵਾਲ਼ੀ ਕੋਈ ਗੱਲ ਹੋਣੀ ਏ। ਅੰਝ ‘ਕੱਠੀ ਹੋਈ ਨੂੰ ਪਹਿਲੀ ਵਾਰ ਵੇੱਖਿਆ ਸਾ। ਮੇਰੀ ਲੱਤ ਦੀ ਹਾਸੀ ਛੱੁਟ ਗਈ, ਤੇ ਆੱਖਣ ਲੱਗੀ, “ ਏਹ ਤਾਂ ਨਿੱਕੀ ਜਿੰਨੀ ਏ। ਚੁੱਕ ਕੇ ਬੈਗ ਚ ਪਾ ਤੇ ਨਿਕਲ਼ ਲੈ, ਕਿਸੇ ਨੂੰ ਪਤਾ ਨਹੀਂ ਲੱਗਣਾ। ਸਭ ਨੇ ਸੋਚਣਾ ਏ ਏਹ ਛੱੱਤੀ ਘਰ ਚਲ ਗਈ ਹੋਣੀ ਤੇ ਤੂੰ ਅੱਜ ਕੰਮ ‘ਤੇ ਆਇਆ ਹੀ ਨਹੀਂ”। ਮੈਂ ਮੇਰੀ ਭੋਲ਼ੀ ਲੱਤ ਦੀ ਸੁਹਣੀ ਗੱਲ ‘ਤੇ ਹੱਸ ਛੱਡਿਆ। ਏਹ-ਦੇ ਪਿੱਛੇ ਲੱਗ ਕੇ ਹੀ ਮੈਂ ਹੇ-ਥਾਂ ਬੈਠਾ ਸਾਂ। ਮਖਾਂ ਮੈਥੋਂ ਵੱਧ ਚਾਅ ਤਾਂ ਮੇਰੀ ਲੱਤ ਕਰਦੀ ਏ Lynn ਦਾ। ਪੁੱਠੀ ਗੱਲ ਏ ਪਰ ਪਿਆਰੀ ਗੱਲ ਏ। ਸੋ ਏਹ-ਨੇ ਮੇਰੇ ਸਿਰ ਨਾਲ਼ ਆਪਣਾ ਸਿਰ ਜੋੜ ਕੇ ਕਈ ਗੁੱਝੀਆਂ ਗੱਲਾਂ ਦੱਸੀਆਂ, ਜੋ ਮੈਂ ਸੁੰਨਤ ਚ ਸੁਣ ਨਾ ਸਕਿਆ। ਏਹ-ਦੀ ਮਿਆਉਂ-ਮਿਆਉਂ ਦੀ ਆਵਾਜ਼ ਤਾਂ ਆਉਂਦੀ ਸੀ, ਹੋਰ ਮੈਂ ਕੀ ਸੁਨਣਾ -ਸੁਨਾਵਣਾ ਸਾ? ਅਖੇ, “ਓਹ ਨਾ-ਮਿਆਉਂ-ਮਿਆਊਂ! ਅਸੀਂ ਸਾਰੇ ਨਾ-ਮਿਆਉਂ-ਮਿਆਉਂ!” ਮੈਨੂੰ ਸੁੰਨ ਵੇਖ, ਮੇਰੇ ਹੱਥ ਨੇ ਮਿਆਉਂ ਬਿੱਲੀ ਦੇ ਸਿਰ ‘ਪਰ ਥਪਕੀ ਦੇਣ ਦੀ ਜਿ਼ਦ ਕੀਤੀ, ਪਰ ਸਿਰ ਕੋਲ਼ੋਂ ਮੰਨਜ਼ੂਰੀ ਨਹੀਂ ਮਿਲੀ।

                ਰੋਜ਼ ਵਾਕਣ ਮੈਂ ਆਪਣੇ ਨੱਥ-ਕੰਗਣੇ ਅਲਮਾਰੀ ਅੰਦਰ ਸਾਂਭੇ ਤੇ ਸਭਨਾ ਨੂੰ ਲਾਲ-ਸਲਾਮ ਕਰ, ਭਾੰਡਿਆਂ ਵੱਲ ਹੋ ਲਿਆ। ਬੱਦਲੀ ਰਸੋਈ ਅੰਦਰ ਵੀ ਆ ਵੜੀ ਤੇ ਏਹ-ਨੇ ਚਾਣ੍ਹਚੱਕ ਮੇਰੇ ਪਿੱਛੋ ਆਣ ਕੇ ਮੇਰੀ ਪਿੱਠ ਸੇੜ ਦਿੱਤੀ। ਮੈਂ ਸਾਬਣ ਵਾਲ਼ੇ ਹੱਥ ਆਪਣੇ ਸਿਰ ਤੋਂ ਉਤਾਂਹ ਚੁੱਕੇ ਸਨ ਤੇ ਏਹ-ਨੇ ਬਾਹਵਾਂ belt ਵਾਕਣ ਮੇਰੇ ਲੱਕ ਦੁਆਲ਼ੇ ਵਲ਼ੀਆਂ ਸਨ। ਘੜੀ ਕੁ ਏਹ ਵਰ੍ਹੀ, ਤੇ ਮੇਰੇ ਕੰਨ ਚ ਨਿੱਕਾ ਜਿੰਨਾਂ Thank you ਆਖ ਕੇ ਉੱਡ ਗਈ। Thank you ਕਾਹਦਾ? ਮੈਂ ਸੋੱਚਾਂ।

“ Thank you ਕੱਲ ਨੂੰ back-to-back double shift ਚੁੱਕਣ ਦਾ!”- ਮੇਰੀ ਲੱਤ ਕੂਕ ਉੱਠੀ।

“ਮੈਂ ਕਦੋਂ ਚੁੱਕੀ?” ਹੱਕੇ-ਬੱਕੇ ਹੋਏ ਨੇ ਮੈਂ ਪੁੱਛਿਆ। ਕਯਾ x ਤੇ ਕਯਾ y; ਮੇਰੇ ਮੁਸਾਂਮ ਵੀ ਮੇਰੇ ‘ਤੇ ਹੱਸ-ਹੱਸ ਦੁਹਰੇ ਹੋ ਗਏ। ਮੈਂ ਪਿਓ ਦੀ ਸੰਹੁ ਚੁੱਕੀ ਜਾਵਾਂ ਕਿ ਮੈਂ ਐਸਾ ਕੋਈ ਅਹਿਦ ਨਹੀਂ ਸੀ ਕੀਤਾ। ਪਿੱਛੇ ਮੁੜ੍ਹ ਵੇੱਖਿਆ, ਕੋਈ ਨਾ ਸਾ। ਪਿੱਠ ‘ਪਰ ਅਜੇ ਵੀ Lynn ਦੀਆਂ ਮੰਮੀਆਂ ਦਾ pressure ਰਸਦ ਸਾ। ਪਿੰਡਾ ਝੂਠ ਬੋਲਣਾ ਨਹੀਂ ਜਾਣਦਾ। ਬੇਵਕੂਫ਼ ਹੋਂਦਾ ਏ ਪਰ ਬੇ-ਈਮਾਨ ਨਹੀਂ। Pressure ਦੇ ਫ਼ਰਕ ਨਾਲ਼ ਦੱਸ ਸਕਦਾ ਏ ਕਿ ਚਾਹਨਾ ਕਿੰਨੀ ਸੀ, ਤੇ ਸ਼ਬਦ ‘ਮੰਮੇ’ ਨਾਲ਼ ਸਿਹਾਰੀ ਲੱਗਣੀ ਚਾਹੀਦੀ ਏ ਜਾਂ ਬਿਹਾਰੀ। ਜੇ ਦਸਦਾ ਏ ਤਾਂ ਕੋਈ ਗੱਲ ਤਾਂ ਹੋਣੀ ਏ।

ਚਿਤਵੋ, ਹੁਆ ਕਯਾ ਹੋਗਾ*!

“ਹੂਆ ਜਾਂ ਹੋਗਾ?” ਮੈਂ ਪੁੱਛਿਆ?

-             

ਬਿੱਲੀ : ਹੁਆ ਅਰ ਹੋਗਾ ਚ ਕਾਲ਼-ਅੰਤਰ ਏ। ਹੁਆ, ਹੋ-ਕਰ ਬੀਤ ਗਿਆ ਹੋਂਦਾ ਏ। ਹੋਗਾ- ਆਸ।ਥਾ ਏ, ਯਕੀਨ ਏ, ਲੋੜ ਏ।

ਹੂਆ-ਹੋਗਾ  ਦਾ ਮਤਲਬ ਹੋਂਦਾ ਏ; ਜਿਸ ਵੇਲ਼ੇ ਹੋਇਆ, ਤਦ ਹੋਇਆ ਸਾ, ਤੇ ਗੱਲ ਹੁਣ ਹੋਂਦੇ ਅੰਦਰ ਬੁਝੀ ਜਾ ਰਹੀ ਏ।

ਵੱਖ-ਵੱਖ ਸਮੇਂ human agency ਬਿਨਾਂ ਇਕ ਦੂਜੇ ਨਾਲ਼ interact ਨਹੀਂ ਕਰਦੇ . Every cat has to come from a previous cat. Causality requires an agency. To be, is to be in that servitude.

- In servitude of what? I asked.

ਬਿੱਲੀ : That I am not sure of. It seems like a Will of some sorts, but one that’s not freed by or for the man; A priori. Not because it’s outside and above humankind but more as a intuition. ਹੁਆ  ਅਰ ਹੋਗਾ is a good example of time-travel, possible in thinking, then in writing. Thinking might actually be an effect of time, rubbing against bodies. You think of past event. How could you do that? To fetch prints of a world gone-by and resurrect it? To hold a real world in one’s mind- compressed in its meaning. Something which can be read, deciphered, given another attempt at restructuring. Another chance. ਹੁਆ is not important in its immediate effect anymore. It is essentially over if you’re reading a timeline. ਹੋਗਾ is a speculation in allowance. If you’re here, something will ਹੋਗਾ for sure. Could be a dumb-shit though, but ਹੋਗਾ ।

ਹੋਨਾ-ਹੋਨਾ ਨਾ ਰਹੇ ਵਿਨੰਤੀ ਕਰੇ ਹਰੀਦਾਸ

ਜੇਤ ਕੀ ਦਾਸਨ ਆਰਜਾ, ਏਤਾ ਹਰੀ ਨਾ ਪਾਸ।

Copy of manuscript comes with a dated proto-manuscript written in English. The text above evolved from the text below, written a while ago.

Welcome to the kitchen, with All-access. Enjoy the meal and take-home, what you can.

Previous
Previous

A City In Exile- About What was to come

Next
Next

We we(A)re here