ਗੰਦੁ-ਮੰਦੁ ਸੁਪਨੇ 

ਧਰਤ-ਮਾਤਾ ਤੇ ਮੁਢਲਾ ਗਣਿਤ | Draft I

ਓਹ ਮੇਰੇ ਪਾੱਸੇ ਲੰਮੀ ਪਈ ਏ। ਅਸੀਂ ਛੱਤ ਨੂੰ ਚੁੱਕ ਕੇ ਰਖਦੇ ਬੱਲਿਆਂ ਵੱਲ ਪਏ ਵੇਖਦੇ ਵਾਂ। ਮਸਾਂ 15 ਕੁ ਵਰ੍ਹਿਆਂ ਦੀ ਏ , ਤੇ ਓਹਦੀਆਂ ਦੂਧੀਆਂ ਅਜੇ ਮੇਰੇ ਜੇਡੀਆ ਹੀ ਨ। ਭਾਵੇਂ ਮੈਂ ਕੋਈ ਦੁਧਾਰੂ ਜੀਵ ਨਹੀਂ ਵਾਂ। ਮੈਨੂੰ ਓਹਦੀਆਂ ਦੁਧੀਆਂ ਬਾਰੇ ਦਸਣਾ ਚੰਗਾ ਲਗਦਾ ਏ। ਓਦ੍ਹੇ ਘਰ ਦਿਆਂ ਨੂੰ ਪਤਾ ਏ, ਬਿਨ੍ਹਾਂ ਖੜਕਾ ਕਰਿਆਂ ਕਈ ਵਾਰ ਸਾਡੇ ਵਿਚਾਲਿ਼ਓ ਨਿਕਲ ਜਾਵੰਦੇ ਨ। ਓਹ ਮੇਰੇ ਨਾਲ਼ੋਂ ਲੰਮੀ ਏ, ਪਰ ਮੇਰੇ ਵਰਗੀ ਹੀ ਪਤਲੀ। ਅਸੀਂ ਛੇੜ ਨਾਲ਼ ਓਹਨੂੰ ਧਰਤਮਾਤਾ ਆਖਦੇ ਵਾਂ।

ਮੈਂ ਇਕ ਘੰਟੇ ਚ 10 ਸਾਲ ਬੁੱਢਾ ਹੋਵੰਦਾ ਵਾਂ। ਧਰਤਮਾਤਾ 15 ਕੁ ਦੀ ਹੀ ਰਹਿੰਦੀ ਏ, ਤੇ ਇਕ ਘੰਟੇ ਚ ਸਿਰਫ਼ ਇਕ ਘੰਟਾ ਵਧਦੀ ਏ। ਮੈਂ ਪੰਜਾਹ ਸਾੱਲਾਂ ਦਾ ਓਦ੍ਹੇ ਨਾਲ਼ ਪਿਆ ਵਾਂ। ਮੈਂਨੂੰ ਘਰ ਜਾਣਾ ਚਾਹੀਦਾ ਏ, ਅਜਿਹਾ ਓ ਹ ਸੋਚਦੀ ਏ। ਮੈਂ ਵੀ ਸਮਝਦਾ ਵਾਂ, ਪਰ ਮੇਰਾ ਜਾਵਣ ਦਾ ਚਿੱਤ ਨਹੀਂ ਕਰਦਾ। ਅਖੀਰ ਆਪ ਹੀ ਚੱਪਲ ਪਾ ਕੇ ਕਹਿੰਦੀ ਏ, “ਚੱਲ ਮੈਂ ਤੈਂ-ਨੂੰ ਛੱਡ ਕੇ ਆਵੰਦੀ ਵਾਂ”— ਮੈਂਨੂੰ ਚਾਅ ਚੜ੍ਹ ਜਾਵੰਦਾ ਏ।

ਮੈਂ ਇਹ-ਦੇ ਪਿੰਡ ਚ ਹੀ ਕਿਸੇ ਕਮਰੇ ਜਿਹੇ ਚ ਰਹਿੰਦਾ ਵਾਂ। ਰਸਤੇ ਚ ਤ੍ਰਿਕੋਣਾ ਤਲਾਅ ਆਵੰਦਾ ਏ। ਜਦੋਂ ਅਸੀਂ ਇਸ ਤਲਾਅ ਦੇ ਖੱਬੇ ਬੰਨਿਓ ਲੰਘਦੇ ਵਾਂ, ਤਾਂ ਮੈਂ ਓਹਨੂੰ ਦਸਦਾ ਵਾਂ, “ ਮੈਂ ਤੇਰੇ ਕੋਲ਼ ਦੂਏ ਬੰਨਿਓ ਗਿਆ ਸਾਂ।” ਓਹ ਹਸਦੀ ਆਖਦੀ  ਏ, “ਅਸੀਂ ਪਿਛਲੀ ਵਾਰ ਜਦੋਂ ਦੂਏ ਬੰਨਿਓ ਲੰਘੇ ਸਾਂ, ਤਾਂ ਵੀ ਤੂੰ ਅੰਝ ਹੀ ਆਖਿਆ ਸਾ।”

-         ਆਹੋ, ਤੇ ਮੈਂ ਤਾਂ ਹੀ  ਏਨਾਂ ਹੈਰਾਨ ਹੋਵੰਦਾ ਵਾਂ— ਤ੍ਰਿਕੋਣ ਕਿਵੇਂ ਸੰਭਵ ਏ? ਨਾ ਹੋਣ ਦਾ ਪਤਾ ਏ— ਕਿ ਕੁਝ ਵੀ ਹੋ ਸਕਦਾ ਏ। ਜੇ ਅਸੀਂ ਨਾ ਹੋਂਦੇ, ਤਾਂ ਹੋ ਸਕਦੇ ਸਾਂ। ਬਿੰਦੂ ਦਾ ਪਤਾ ਏ— ਕੁਝ ਹੋਣਾ, ਪਰ ਕਿਤੇ ਨਾ ਜਾਣਾ। ਜੇ ਕੋਈ ਘਰੋਂ ਤੁਰੇ ਹੀ ਨਾ, ਨਾ ਕਿਹੇ-ਥਾਂ ਜਾਵੇ ਨਾ ਕਿਹੋ-ਥਾਵੋਂ ਆਏ। ਲਾਇਨ ਦਾ ਪਤਾ ਏ, ਕੇ ਕਿਸੇ-ਥਾਓ ਕਿਸੇ ਹੋਰ ਥਾਂ ਦਾ ਰਸਤਾ। ਜੇ ਕਿਸੇ ਕੋਲ਼ ਜਾਵਣ ਲਈ ਤੁਰੋ ਤਾਂ— ਜਾਵਣਾ, ਤੇ ਜੇ ਓਸੇ ਰਸਤੇ ਘਰ ਮੁੜੋ, ਤਾਂ —ਆਵਣਾ। ਤੇਰੇ ਵੱਲੋਂ ਇਹੀ ਗੱਲ ਤੂੰ ਪੁੱਠੀ ਕਹਿਣੀ ਏ, ਕਿਓਕਿ ਤੂੰ ਮੇਰੇ ਨਾਲ਼ੋਂ ਪੁੱਠੀ ਏਂ। ਕਿਹੇ ਹੋਰ ਥਾਂ ਹੋਣਾ, ਪੁੱਠੇ ਹੋਣਾ ਹੋਂਦਾ ਏ। ਪਰ ਕੋਈ ਘਰ ਵਾਪਿਸ ਮੁੜਨ ਦੀ ਥਾਂ ਕਿਸੇ ਹੋਰ ਰਾਹੇ ਵੀ ਪੈ ਸਕਦਾ ਏ, ਯਾਨੀ ਨਵੀਂ ਲਕੀਰ `ਤੇ ਵੀ ਤੁਰ ਸਕਦਾ ਏ— ਦੋ ਲਕੀਰਾਂ, ਜਿਹੜੀਆਂ ਮੈਂ ਤੇਰੇ ਨਾਲ਼ ਜੋੜਦਾ ਵਾਂ Two lines with angle between them। ਪਰ ਤ੍ਰਿਕੋਣ?

ਮੰਨ ਲਓ ਇਦ੍ਹਾ base ਸਾਡੇ ਵਿਚਾਲ਼ੀ ਵਿੱਥ ਏ। ਜੇ ਦੋਵੇਂ ਜਣੇ separated by space ਕਿਤ-ਥੇ ਵੀ ਜਾਵਣ, ਦੋ ਲਾਕਰਾਂ ਬਣਦੀਆਂ ਨ (ਦੋ ਰਸਤੇ, ਜਿਹੜੇ ਜੁੜ ਵੀ ਸਕਦੈ ਨ, ਨਹੀਂ ਵੀ)। ਮੇਰੀ ਚੀਕ ਓਦੋਂ ਵਜਦੀ ਏ, ਜਦੋਂ ਮੋੜ ਤੇ ਪੁੱਜ ਕੇ ਚਾਣਚਕ ਹੀ ਸਾਰੀ space ਤੇ ਸਾਰਾ ਪਾਣੀ (ਤਲਾਅ) ਮੁੱਕ ਜਾਵੰਦਾ ਏ, ਤੇ ਰਸਤਿਆਂ ਦਾ ਕੋਈ ਮਤਲਬ ਨਹੀਂ ਰਹਿੰਦਾ। Line ਭਾਵੇਂ ਸਾਰੀ ਉਮਰ ਤੁਰਦੀ ਰਹਵੇ , ਤਾਂ ਹੀ ਮੁਕਦੀ ਏ ਜੇ ਤੁਰਨੋਂ ਹਟ ਜਾਵੇ। Line ਤਾਂ ਹੋਂਦੀ ਏ, ਪਰ ਮੁੱਕ ਗਈ Line. ਜੇ ਇਹ ਤਿੰਨ ਵਾਰ ਮੁੜ੍ਹ ਕੇ ਘਰ ਪੁੱਜ ਜਾਵੇ ਤਾਂ Space ਫਸ ਜਵੰਦੀ ਏ, ਬਾਹਰ ਤੇ ਅੰਦਰ ਦਾ ਭੇਦ ਭੁਲੇਖਾ ਪੈਵੰਦਾ ਏ। ਇਤ-ਥਾਂ ਤ੍ਰਿਕੋਣ ਦੀ death ਹੋਂਦੀ ਏ, ਉਹਦਾ ਸਮਾਂ ਮੁੱਕ ਜਵੰਦਾ ਏ। ਤਾਂ ਮੈਂ ਹਰ ਵਾਰ ਯਾਦਾਸ਼ਤ ਦੀ ਚਲਾਕੀ ਫੜ ਲੈਵੰਦਾ ਵਾਂ, ਤੇ ਖੀਵਾ ਹੋਵਿਆ ਤੈਂ-ਨੂੰ ਦੱਸਣ ਬਹਿ ਜਾਵੰਦਾ ਵਾਂ। ਤ੍ਰਿਕੋਨ, ਰਸਤਾ ਤੇ ਵਿੱਥ— ਅਸਲ ਚ ਸਮਾਂ ਨ।

ਮੈਂ ਕਿਸੇ ਹੋਰ ਰਾਹੇ ਤੁਰਦਾ ਮੁੜ੍ਹ ਘਰ ਪੁੱਜ ਜਾਵਾਂ। ਇਹ ਕਿੰਝ ਕਰ ਸੰਭਵ ਏ? ਤੇ ਇਹ ਕੀ ਗੱਲ ਹੋਈ ਕਿ ਘਰ ਮੁੜਨ ਦਾ ਇਕ ਹੋਰ ਰਾਹ ਸਾੱਡੇ ਖੱਬੇ ਬੰਨੇ ਵੀ ਹੈ ਵੇ, ਲਭਦਾ ਏ। ਜੇ ਚੀਜ਼ਾਂ ਇਕ ਨਾਲ਼ੋਂ ਵੱਧ ਹੋ ਸਕਦੀਆਂ ਨੇ ਤਾਂ ਸਮਾਂ confuse ਹੋ ਜਾਵੰਦਾ ਏ। ਤਾਂ ਹੀ ਇਹ ਤ੍ਰਿਕੋਣ ਦੀ ਚੁੰਝ ਚ ਫ਼ਸ ਜਾਵੰਦਾ ਏ ਤੇ ਸਾਰੀ space collapse ਹੋ ਜਾਵੰਦੀ ਏ।

-         ਹਾਂ। ਤੇਰੀ ਉਮਰ ਦੀ ਭੰਵਾਟਣੀ ਬਹੁੰ ਤੇਜ਼ ਏ, ਤਾਂ ਹੀ ਤੂੰ ਘੰਟਿਆਂ ਚ ਬੁੱਢਾ ਹੋਵੰਦਾ ਵੈਂ। ਮੈਂ ਹੌਲ਼ੀ-ਹੌਲ਼ੀ ਘੁੰਮਦੀ ਵਾਂ, ਮੈਂ-ਨੂੰ ਤ੍ਰਿਕੋਣਾਂ ਦੀਆਂ ਸ਼ਰਾਰਤਾਂ ਦਿਸਦੀਆਂ ਨ। Speed ਕਾਰਨ ਤੈਨੂੰ ਸਾਰਾ ਕੁਝ blur ਦਿਸਦਾ ਏ।

ਇਕ ਨਿੱਘੀ ਜੱਫੀ ਤੋਂ ਬਾਅਦ ਦਾ ਸੁਪਨਾ ਮੈਂ-ਨੂੰ ਯਾਦ ਨਹੀਂ। ਕੋਈ ਲੋੜ੍ਹ ਵੀ ਨਹੀਂ ਕਿਓਕਿ ਮੈਂ ਮੁੜ੍ਹ ਓਹਨੂੰ ਨਹੀਂ ਮਿਲਨਾ। ਮੇਰੇ ਕੋਲ਼ ਕੁਝ ਆਰਾਮ ਕਰਨ ਲਈ ਦੋ-ਚਾਰ ਘੰਟੇ ਹੈ-ਨ। ਮੈਂ ਓਹ-ਦੇ `ਤੇ ਜੰਮਿਆ ਵਾਂ, ਤਾਂ ਹੀ ਓਹ ਜੁਆਨ ਰਹਿੰਦੀ ਏ। ਤਾਂ ਹੀ ਓਹਨੂੰ ਸਭ ਕੁਝ ਪਤਾ ਏ।

ਦੋ-ਚਾਰ ਘੰਟਿਆਂ ਚ ਮੈਂ ਹੋਣੋ ਹਟ ਜਾਵੰਦਾ ਵਾਂ। ਪਹਿਲਾਂ ਮੈਂ ਦੋ ਰਸਤਿਆਂ ਦੇ ਰਹਿਸ ਨੂੰ ਭੁੱਲ ਜਾਵੰਦਾ ਰਿਹਾਂ, ਹੁਣ ਮੈਂ ਧਰਤਮਾਤਾ ਦੀ ਸਾਰੀ ਗੱਲ ਵੀ ਭੁੱਲ ਜਾਵੰਦਾ ਵਾਂ। ਬੱਸ ਏਨਾਂ ਕੁ ਯਾਦ ਏ ਕਿ ਅਸੀਂ ਭੁੰਜੇ ਲੰਮੇ ਪਏ ਛੱਤ `ਪਰ ਪਏ ਬਾੱਲਿਆਂ ਵੱਲ ਵੇਖਦੇ ਸਾਂ।

Sign up to read this post
Join Now
Previous
Previous

Quadratics 101

Next
Next

Poop Dreams