ਈਵਾਨ ਬੀਲੀਬਿਨ ਲਹੀ| Для Ивана Билибина
ਜਿਹ ਨੇ 1966 ਵਿਚ ਛਪੀ ਰੂਸੀ ਪਰੀ-ਕਹਾਣੀਆਂ ਦੀ ਕਿਤਾਬ Василиса прекрасная/ ਰੂਪਵੰਤੀ ਵਾਸੀਲੀਸਾ/ Vasilisa the Beautiful ਵਿਚ ਰੂਪਕਾਰੀ ਕੀਤੀ
ਪੰਜਾਬ ਬੁਕ ਸੈਂਟਰ ਨੇ 1983/86 ਵਿਚ ਰੂਸੀ ਪਰੀ-ਕਹਾਣੀਆਂ ਨਾਂ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਛਾੱਪਿਆ, ਪਰ ਕਿਤਾਬ ਦਾ ਟਾਇਟਲ ਰੂਪਵੰਤੀ ਵਸੀਲੀਸਾ ਰੱਖਿਆ, ਜੋ ਅਸਲ ਚ ਇਨ੍ਹਾਂ ਕਹਾਣੀਆਂ ਚੋਂ ਪਹਿਲੀ ਕਹਾਣੀ ਏ। ਇਸ ਕਿਤਾਬ ਚ ਰੂਪਕਾਰ ਦਾ ਨਾਂ ਏ. ਮੀਨਾਯੇਵ / a. minev ਦੱਸਿਆ ਏ। ਮੀਨਾਯੇਵ ਨੇ (1912–1993) ਅਸਲ ਚ ਇਸ ਕਿਤਾਬ ਦੀ ਜਿਲਦ ਬੰਨ੍ਹਣ ਦਾ ਕੰਮ (Designer/book binder) ਕੀਤਾ ਸਾ, ਜਦੋਂ ਕਿ ਕਹਾਣੀ ਰੂਪਵੰਤੀ ਵਸੀਲੀਸਾ ਸਮੇਤ ਬਾਕੀ ਸਾਰੀਆਂ ਕਹਾਣੀਆਂ ਦਾ ਅਸਲ ਰੂਪਕਾਰ ਈਵਾਨ ਬੀਲੀਬਿਨ (1876-1942) ਏ। ਬੀਲੀਬਿਨ ਵੀਹਾਂ ਦੀ ਉਮਰ ਚ ਰੂਸ ਦੇ ਦੂਰ-ਦਰਾਜ਼ ਪੂਰਬੀ ਪਿੰਡਾਂ ਚ ਘੁੰਮਦਾ ਰਿਹਾ ਤੇ ਜੋ ਮਨ ਨੂੰ ਟੁੰਬਿਆ, ਵਾਹੁੰਦਾ ਰਿਹਾ। 1899 ਵਿਚ ਓਹ-ਨੇ ਰੂਸੀ ਪਰੀ ਕਹਾਣੀਆਂ ਦੀ ਕਿਤਾਬ ਲਈ ਇਹ ਰੂਪਕਾਰੀ ਕੀਤੀ, ਤੇ Progress Publisher, Moscow ਨੇ 1966 ਵਿਚ ਦੱਸੀ ਕਿਤਾਬ ਵਿਚ ਈਵਾਨ ਦੀਆਂ ਤਸਵੀਰਾਂ ਛਾਪੀਆਂ।
1905 ਤੋਂ 1910 ਤੱਕ ਬੀਲੀਬਿਨ ਨੇ ਪੁਸ਼ਕਿਨ ਦੀਆਂ ਲੋਕ ਕਹਾਣੀਆਂ ਲਈ ਰੂਪਕਾਰੀ ਕੀਤੀ ਤੇ ਰਿਮਸਕੀ-ਕੋਰਾਸਕੋਵ Opera ਲਈ ਵੀ ਕੰਮ ਕੀਤਾ। 1920 ਚ ਰੂਸ ਦੀ ਘਰੇਲੂ-ਜੰਗ ਦੇ ਚਲਦਿਆਂ ਇਹ Egypt ਚਲਾ ਗਿਆ, ਪੰਜ ਕੁ ਸਾਲ ਕਾਇਰੋ ਤੇ ਐਲਿਕਸਾਂਦ੍ਰੀਆ ਚ, ਤੇ 1925 ਵਿਚ ਪੈਰਿਸ ਜਾ ਪੁੱਜਿਆ। 1931 ਵਿਚ ਇਹ-ਨੇ Arabian Nights ਲਈ ਰੂਪਕਾਰੀ ਕੀਤੀ। 1936 ਵਿਚ ਇਹ ਲੈਨਿਨਗ੍ਰਾਦ ਵਾਪਿਸ ਮੁੜਿਆ, ਪਰ ਕੁਝ ਕੁ ਹੀ ਸਾੱਲਾਂ ਚ (1941-1942) ਜਰਮਨੀ ਦੀਆਂ ਫੋਜਾਂ ਨੇ ਲੈਨਿਨਗ੍ਰਾਦ ਨੂੰ ਘੇਰ ਲਿਆ। ਲੋਕ ਲੈਨਿਨਗ੍ਰਾਦ ਛੱਡ ਕੇ ਨੱਸ ਰਹੇ ਸਨ ਤੇ ਇਹ ਰਾਹ ਜਾਵੰਦਿਆਂ ਨੂੰ ਆਪਣੇ ਸਕੈਚ ਵਿਖਾਈ ਜਾਵੰਦਾ ਸਾ। ਰੂਸੀ ਦਸਤਾਵੇਜ਼ਾਂ ਮੁਤਾਬਿਕ ਈਵਾਨ 7 ਫ਼ਰਵਰੀ 1942 ਵਿਚ ਠੰਡ, ਭੁੱਖ, ਤੇ ਸਰੀਰਕ ਕਮਜ਼ੋਰੀ ਕਰਕੇ ਪੂਰਾ ਹੋਵਿਆ।