ਲੀਓਬਿੱਲੀ | L'Oubliothèque
I have to go out and sit with Leo in our drive way when he insists. Today, it smelled like slightly roasted dust and cars drove faster. Then it rained. Not for water, but the effect of; slapping sounds and the drive way being marbled, Chips ਵਾਲਾ ਫ਼ਰਸ਼, we used to call it. ਐਵੇਂ ਦੜ-ਦੜ ਨਹੀਂ, ਪਰਕ-ਪਰਕ। Some spots lit up, while others turned off. Next second; same people but different spots. "Now this happened. Then that happened". A film screen in my drive way.
I wrote a lullaby for him, yesterday. Might record it later.
ਚੂਹੀਆਂ ਖਾਣੀ ਲੀਓ ਬਿੱਲੀ
ਦਾਲ ਤੇ ਮਾਣੀ ਲੀਓ ਬਿੱਲੀ
ਕੌਲੀ ਚ ਭੁਜੀਆ ਲੀਓ ਬਿੱਲੀ
ਗਾਸੂ ਚ ਪਾਣੀ ਲੀਓ ਬਿੱਲੀ।
ਘੁੱਗੀਆਂ ਫੜਦੀ ਲੀਓ ਬਿੱਲੀ
ਡੋਗੀ ਤੋਂ ਡਰਦੀ ਲੀਓ ਬਿੱਲੀ
ਮੈਂਤੋਂ ਨੀ ਡਰਦੀ ਲਾਡੀਆਂ ਕਰਦੀ
ਮੇਰਾ ਕਰਦੀ ਲੀਓ ਬਿੱਲੀ।
ਗਾਜਰ ਮੂਲੀ ਲੀਓ ਬਿੱਲੀ
ਕੂਲ਼ੀ-ਕੂਲ਼ੀ ਲੀਓ ਬਿੱਲੀ
ਚੋਰੀ ਹੱਸਦੀ, ਢੁਈ ਵਿਖਾ ਕੇ
ਦੁੰਬਾ ਘਸਦੀ ਲੀਓ ਬਿੱਲੀ।
ਨਿੰਨੀਆਂ ਕਰਦੀ ਲੀਓ ਬਿੱਲੀ
ਸੁਪਨਾ ਧਰਦੀ ਲੀਓ ਬਿੱਲੀ
ਡੋਗੀ ਤੋਂ ਲੁਕਦੀ, 'ਲਾਂਘਾਂ ਭਰਦੀ
ਸੁਪਨੇ ਚ ਡਰਦੀ ਲੀਓ ਬਿੱਲੀ।