Asking Out Ms Leanne Beaton

#178: ਫਿਟੇਹਾਲ!

ਕੋਈ ਨਿੱਤ ਪੈਵੰਦਾ ਮਕੌੜਾ ਜਾਂ ਕੋਈ ਨਿੱਕਾ ਜਿਹਾ ਹਰੇ ਰੰਗ ਦਾ ਸੱਪ ਜਿਹੜਾ ਮੇਰੀ ਲੱਤ ਚ ਰਹਿੰਦਾ ਏ। ਜਿਸ ਬਾਰੇ ਮੈਂ ਸਿਰਫ਼ ਇਤਨਾ ਕੁ ਹੀ ਜਾਣਦਾ ਵਾਂ ਕਿ ਉਹ ਫਿਰਦਾ ਏ, ਕਿਤੋਂ ਵੀ ਨਿਕਲ਼ ਸਕਦਾ ਏ। ਮੇਰੀਆਂ ਉਂਗਲਾਂ ਚੋਂ ਵਹਿੰਦਾ ਏ। ਅੰਨੀ ਜੀਭ ਉਲਾਰਦਾ ਏ, ਕੁਝ ਮੰਗਦਾ ਏ। ਮੈਂ ਧੋਣ ਅੱਗੇ ਕਰ ਦੇਵੰਦਾ ਵਾਂ। ਅਸੀਂ ਦੋਵ੍ਹੇਂ ਅੰਨੇ ਵਾਂ, ਤੇ ਭੁੱਖੇ ਵੀ। ਦੌੜੀ ਜਾਨੇਂ ਵਾਂ foodbank ਵੱਲ, ਪਰ ਪੈਂਡਾ ਆਗੇ ਨਹੀਂ, ਆਗੇ-ਕੋ ਹੁਏ ਲੇਤ ਹੈ। ਅਸੀਂ 365 ਦਿਨ ਭੁੱਖ ਮਗਰ ਨੱਸਦੇ ਵਾਂ ਤੇ 24 ਘੰਟੇ ਚ ਘੱਟੋ-ਘੱਟ ਇਕ ਵਾਰ ਆਪਣੇ ਮਗਰ। 

ਇਹ ਮਾਰਗ ਨਹੀਂ ਪਰਦੱਖਣਾ ਏ ਕਿਸੇ ਗਾ਼ਇਬ ਸ਼ੈਅ ਦੀ। ਇਹ ਸਾਰੀਆਂ ਪੈਲ਼ੀਆਂ ਉਹ-ਦੀਆਂ ਨ। ਇਹ ਸਾਰੇ ਮੁਜਾਰ੍ਹੇ ਉਹ-ਦੇ ਨ। ਇਹ ਸਾਰੀ ਕਮਾਈ, ਸਾਰੀ ਖੋਈ ਤੇ ਸਾਰੀ ਬੈਅ—ਉਹ-ਦੀ ਏ। ਇਹ ਨਕਸ਼ਾ ਮੇਰੇ ਪਿੰਡ ਦਾ ਏ, ਪਰ ਇਹ ਨਕਸ਼ਾ ਮੇਰਾ ਪਿੰਡ ਨਹੀਂ। ਇਹ ਮੇਰੇ ਲੋਕ ਨਹੀਂ। ਤੁਸੀਂ ਮੇਰੇ ਲੋਕ ਨਹੀਂ। ਮੇਰੇ ਕੋਈ ਲੋਕ ਨਾ ਸਨ। ਮੈਂ ਤੁਹਾਂ ਦੀ ਮੁਖ਼ਾਲਫਿ਼ਤ ਚ ਲਿਖਦਾ ਵਾਂ। ਮੂੰਹ ‘ਤੋਂ ਹੱਥ ਭੰਵਾ ਕੇ ਲਿਖਦਾ ਵਾਂ। ਪੋਟਿਆਂ ਨਾਲ਼ ਨਹੀਂ, ਹੱਥ ਛਾਤੀ `ਪਰ ਮਾਰ ਕੇ ਲਿਖਦਾ ਵਾਂ। ਮੈਂ ਕੋਈ ਸਿਆਪਾ ਪਿਆ ਕਰਦਾ ਵਾਂ ਤੁਹਾਂ-ਦਾ— ਮੇਰਾ। ਮੈਂ ਰੌਂਦੂ ਵਾਂ। ਮੈਂ ਰੋਈ ਜਾਵੰਦਾ ਵਾਂ, ਤੇ ਨੱਚਣ ਬਹਿ ਜਾਵੰਦਾ ਵਾਂ, ਉਹ ਵੀ ਫਿਟੇਹਾਲ ਫਿਟੇਹਾਲ ਦੀ beat ‘ਤੇ। ਦਫ਼ਾ ਹੋ ਜਾਵੋ, ਨਹੀਂ ਤਾਂ ਮੈਂ ਥੱਪੜ ਮਾਰ-ਮਾਰ ਕੇ ਤੁਹਾਂ ਦਾ hairstyle ਖਰਾਬ ਕਰ ਦੇਣਾ ਏ। ਮੇਰੇ ‘ਤੇ ਨਾ ਜਾਓ। ਮੇਰੇ ਅੱਗੇ ਨਾ ਤੁਰੋ। ਮੇਰੇ ਪਿੱਛੇ ਨਾ ਆਵੋ।  ਆਪਣੇ ਪੈਰ ਹੀ ਸਾਖੀਆਂ ਹੋਂਦੇ ਨ।

ਤੁਰਦਾ-ਤੁਰਦਾ ਮੈਂ ਆਪਣਾ ਖੱਬਾ ਹੱਥ ਮੂੰਹ ‘ਤੇ ਫੇਰ ਕੇ ਲੋਕਾਂ ‘ਤੇ ਸੁਟਦਾ ਆਖਦਾ ਵਾਂ— ਫਿ਼ਟੇਹਾਲ਼!

ਫਿਰ ਮੈਂ ਆਪਣਾ ਸੱਜਾ ਹੱਥ ਮੂੰਹ ਤੇ ਫੇਰਦਾ ਵਾਂ ਤੇ ਆਪਣੇ ਹੀ ਮੂੰਹ ਚ ਪਾ ਕੇ ਆਖਦਾ ਵਾਂ— ਫਿਟੇਮੂੰਹ !

ਇਹ ਵੀ ਤੂੰ ਤੇ ਉਹ ਵੀ ਤੂੰ।

Sign up to read this post
Join Now
Previous
Previous

Quadratics 101

Next
Next

Poop Dreams